ਲੀਜ਼ਧਾਰਕਾਂ ਲਈ ਜਾਣਕਾਰੀ
ਕਿਰਾਇਆ ਅਦਾ ਕਰਨਾ
ਤੁਸੀਂ ਆਪਣਾ ਕਿਰਾਇਆ ਹੇਠਾਂ ਲਿਖੇ ਤਰੀਕਿਆਂ ਨਾਲ ਅਦਾ ਕਰ ਸਕਦੇ ਹੋ:
- ਤੁਹਾਡੇ ਬੈਂਕ ਖਾਤੇ ਤੋਂ ਡਾਇਰੈਕਟ ਡੈਬਿਟ ਦੁਆਰਾ: 020 8357 4700 'ਤੇ ਫ਼ੋਨ ਕਰੋ ਅਤੇ ਡਾਇਰੈਟ ਡੈਬਿਟ ਫ਼ਾਰਮ ਮੰਗੋ
- ਸਟੈਂਡਿੰਗ ਆਰਡਰ: ਸਾਡੇ ਬੈਂਕ ਦੇ ਵੇਰਵੇ ਅਤੇ ਆਪਣੇ ਭੁਗਤਾਨ ਹਵਾਲਾ ਨੰਬਰ ਦੇ ਨਾਲ ਆਪਣੇ ਬੈਂਕ ਨਾਲ ਸੰਪਰਕ ਕਰੋ
- ਕ੍ਰੈਡਿਟ ਜਾਂ ਡੈਬਿਟ ਕਾਰਡ ਦੁਆਰਾ: ਫ਼ੋਨ 'ਤੇ ਭੁਗਤਾਨ ਕਰਨ ਲਈ 020 8357 4700 'ਤੇ ਫ਼ੋਨ ਕਰੋ
- ਟੈਲੀਫ਼ੋਨ ਜਾਂ ਆਨਲਾਈਨ ਬੈਂਕਿੰਗ ਦੀ ਵਰਤੋਂ ਕਰਦੇ ਹੋਏ, ਜਾਂ Barclays Bank ਵਿਖੇ ਉਹਨਾਂ ਦੀ ਭੁਗਤਾਨ ਪਰਚੀ ਦੀ ਵਰਤੋਂ ਕਰਦੇ ਹੋਏ ਨਗਦ ਭੁਗਤਾਨ ਕਰਕੇ। ਆਪਣੇ ਭੁਗਤਾਨ ਹਵਾਲਾ ਨੰਬਰ ਦਾ ਹਵਾਲਾ ਦਿਓ।
- ਚੈਕ ਜਾਂ ਪੋਸਟਲ ਆਰਡਰ ਰਾਹੀਂ: ਹਰੇਕ ਚੈਕ ਜਾਂ ਪੋਸਟਲ ਆਰਡਰ ਦੇ ਪਿੱਛੇ ਆਪਣਾ ਪਤਾ ਅਤੇ ਭੁਗਤਾਨ ਹਲਾਵਾ ਨੰਬਰ ਲਿਖੋ ਅਤੇ ਇਸ ਨੂੰ ਇਸ ਪਤੇ 'ਤੇ ਭੇਜ ਦਿਓ: Notting Hill Housing, 1 Butterwick, Rear of Metro Building, Hammersmith, London W6 8DL. ਕੈਸ਼ ਨਾ ਭੇਜੋ।
ਸਾਡੇ ਬੈਂਕ ਦਾ ਵੇਰਵਾ
ਬੈਂਕ: ਈਲਿੰਗ ਵਿੱਚ Barclays
ਅਕਾਉਂਟ ਨਾਮ: Notting Hill Home Ownership
Sort ਕੋਡ: 20-27-48
ਅਕਾਊਂਟ ਨੰਬਰ: 10104361
ਕਿਸੇ ਮੁਰੰਮਤ ਦੀ ਰਿਪੋਰਟ ਕਰਨੀ
ਭਾਵੇਂ ਇਹ ਫਲੈਟ ਹੋਵੇ ਜਾਂ ਘਰ, ਆਪਣੀ ਪ੍ਰਾਪਰਟੀ ਦੇ ਅੰਦਰ ਕਿਸੇ ਵੀ ਮੁਰੰਮਤਾਂ ਲਈ ਤੁਸੀਂ ਜੁੰਮੇਵਾਰ ਹੋ।
ਜੇ ਤੁਸੀਂ ਇੱਕ ਲੀਜ਼ਧਾਰਕ ਹੋ ਅਤੇ ਅਜਿਹੇ ਫਲੈਟ ਵਿੱਚ ਰਹਿੰਦੇ ਹੋ ਜਿਸ ਦਾ ਮਾਲਕ ਅਤੇ ਪ੍ਰਬੰਧਕ ਨੌਟਿੰਗ ਹਿਲ ਹੋਮ ਓਨਰਸ਼ਿਪ (Notting Hill Home Ownership - NHHO) ਹੈ, ਤਾਂ ਤੁਹਾਡੀ ਬਿਲਡਿੰਗ ਜਾਂ ਐਸਟੇਟ ਦੇ ਭਾਈਚਾਰਕ ਖੇਤਰਾਂ ਦੀ ਮੁਰੰਮਤ ਅਸੀਂ ਕਰਾਂਗੇ।
ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9 ਤੋਂ ਸ਼ਾਮ 5 ਵਜੇ ਦੇ ਦੌਰਾਨ ਭਾਈਚਾਰਕ ਮੁਰੰਮਤ ਦੀ ਰਪੋਰਟ ਕਰਨ ਲਈ 020 8357 4444 'ਤੇ ਫ਼ੋਨ ਕਰੋ ਜਾਂ ਇਸ ਪਤੇ 'ਤੇ ਈਮੇਲ ਕਰੋ: leaseholdrepairs@nhhg.org.uk. ਇਹਨਾਂ ਸਮਿਆਂ ਦੇ ਬਾਹਰ ਸੰਕਟਕਾਲੀ ਮੁਰੰਮਤ ਲਈ, 0845 603 0714 'ਤੇ ਫ਼ੋਨ ਕਰੋ।
ਜੇ ਤੁਸੀਂ ਕਿਸੇ ਅਜਿਹੀ ਇਮਾਰਤ ਵਿੱਚ ਰਹਿੰਦੇ ਹਿ ਜਿਸ ਦਾ ਮਾਲਕ ਜਾਂ ਪ੍ਰਬੰਧਕ NHHO ਨਹੀਂ ਹੈ ਅਤੇ ਕੇ ਭਾਈਚਾਰਕ ਖੇਤਰਾਂ ਦੀ ਮੁਰੰਤਮ ਦੀ ਲੋੜ ਹੈ ਤਾਂ ਤੁਹਾਨੂੰ ਆਪਣੇ ਫ੍ਰੀਹੋਲਡਰ ਜਾਂ ਪ੍ਰਬੰਧਕ ਏਜੰਟ ਨਾਲ ਸੰਪਰਕ ਕਰਨ ਦੀ ਲੋੜ ਹੋਵੇਗੀ।
ਗੈਸ ਸੁਰੱਖਿਆ
ਤੁਸੀਂ ਇਹ ਯਕੀਨੀ ਬਣਾਉਣ ਲਈ ਜੁੰਮੇਵਾਰ ਹੋ ਕਿ ਤੁਹਾਡਾ ਗੈਸ ਬੋਇਲਰ, ਕੂੱਕਰ ਅਤੇ ਉੁਪਕਰਣ ਸੁਰੱਖਿਅਤ ਹਨ। ਲੀਜ਼ਧਾਰਕ ਦੇ ਰੂਪ ਵਿੱਚ ਤੁਹਾਨੂੰ ਹਰ ਸਾਲ ਗੈਸ ਸੁਰੱਖਿਆ ਜਾਂਚ ਲਈ ਭੁਗਤਾਨ ਕਰਨ ਦੀ ਲੋੜ ਹੋਵੇਗੀ।
ਸੇਵਾ ਬੁੱਕ ਕਰਨ ਲਈ, CH ਇਨਸਟਾਲੇਸ਼ਨਜ਼ ਨਾਲ 020 8752 8331 'ਤੇ ਸੰਪਰਕ ਕਰੋ। £70 ਵਿੱਚ ਸੇਵਾ ਜਾਂ £70 ਵਿੱਚ ਗੈਸ ਸੁਰੱਖਿਆ ਜਾਂਚ ਅਤੇ ਸਰਟੀਫ਼ਿਕੇਟ (ਦੋਵਾਂ ਦੀ ਕੀਮਤ £125 ਹੈ) ਲੈਣ ਲਈ ਉਹਨਾਂ ਨੂੰ ਦੱਸੋ ਕਿ ਤੁਸੀਂ ਨੌਟਿੰਗ ਹਿਲ ਹਾਉਸਿੰਗ ਦੇ ਨਾਲ ਘਰ ਦੇ ਮਾਲਕ ਹੋ।
ਵਧੇਰੇ ਜਾਣਕਾਰੀ ਲਈ 020 8357 4573 ਜਾਂ 020 8357 4673 'ਤੇ ਫ਼ੋਨ ਕਰੋ ਜਾਂ ਇਸ ਪਤੇ 'ਤੇ ਈਮੇਲ ਕਰੋ: gassafety@nhhg.org.uk.
ਜੇ ਗੈਸ ਦੀ ਬਦਬੂ ਆਉਂਦੀ ਹੈ
ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਗੈਸ ਦੀ ਬਦਬੂ ਆਉਂਦੀ ਹੈ ਤਾਂ ਤੁਰੰਤ ਨੈਸ਼ਨਲ ਗ੍ਰਿਡ ਨੂੰ 0800 111 999 'ਤੇ ਫ਼ੋਨ ਕਰੋ।
ਜੇ ਗੈਸ ਦੀ ਬਦਬੂ ਆਉਂਦੀ ਹੈ:
- ਆਪਣੇ ਮੀਟਰ 'ਤੇ ਗੈਸ ਬੰਦ ਕਰ ਦਿਓ
- ਸਾਰੀਆਂ ਖਿੜਕੀਆਂ ਖੋਲ੍ਹੋ
- ਲਾਈਟਾਂ, ਉਪਕਰਣ ਜਾਂ ਦੂਜੀਆਂ ਬਿਜਲੀ ਨਾਲ ਚੱਲਣ ਵਾਲੀਆਂ ਚੀਜ਼ਾਂ ਨੂੰ ਚਾਲੂ ਜਾਂ ਬੰਦ ਨਾ ਕਰੋ
- ਲਪਟਾਂ (ਮਾਚਿਸ ਜਾਂ ਸਿਗਰਟ ਲਾਈਟਰ) ਆਪਣੇ ਘਰ ਅੰਦਰ ਨਾ ਲਿਆਓ।
ਸਮਾਜ-ਵਿਰੋਧੀ ਵਿਹਾਰ
ਸਮਾਜ-ਵਿਰੋਧੀ ਵਿਹਾਰ ਦੀ ਰਿਪੋਰਟ ਕਰਨ ਲਈ ਆਪਣੇ ਪ੍ਰਾਪਰਟੀ ਮੈਨੇਜਮੈਂਟ ਆਫ਼ਿਸਰ ਨਾਲ ਸੰਪਰਕ ਕਰੋ।
ਵਧੇਰੇ ਸ਼ੇਅਰ ਖਰੀਦਣੇ ਜਾਂ ਆਪਣੀ ਪ੍ਰਾਪਰਟੀ ਨੂੰ ਵੇਚਣਾ
ਆਪਣੇ ਘਰ ਵਿੱਚ ਵਧੇਰੇ ਸ਼ੇਅਰ ਖਰੀਦਣ ਜਾਂ ਆਪਣੀ ਪ੍ਰਾਪਰਟੀ ਨੂੰ ਵੇਚਣ ਬਾਰੇ ਵਧੇਰੇ ਜਾਣਕਾਰੀ ਲਈ, ਸਾਡੇ ਨਾਲ 020 8357 4444 'ਤੇ ਜਾਂ ਇਸ ਈਮੇਲ ਪਤੇ 'ਤੇ ਸੰਪਰਕ ਕਰੋ: sales@nhhg.org.uk.
ਵਧੇਰੇ ਜਾਣਕਾਰੀ
ਜੇ ਤੁਹਾਡੇ ਕੋਈ ਹੋਰ ਪ੍ਰਸ਼ਨ ਹਨ ਤਾਂ ਆਪਣੇ ਪ੍ਰਾਪਰਟੀ ਮੈਨੇਜਮੇਂਟ ਆਫ਼ਿਸਰ ਨਾਲ ਸੰਪਰਕ ਕਰੋ, ਸਾਡੇ ਆਫ਼ਿਸ ਨੂੰ 020 8357 4444 'ਤੇ ਫ਼ੋਨ ਕਰੋ ਜਾਂ ਇਸ ਪਤੇ 'ਤੇ ਈਮੇਲ ਕਰੋ: leasehold@nhhg.org.uk. ਜੇ ਲੋੜ ਹੋਵੇ ਤਾਂ ਅਸੀਂ ਦੁਭਾਸ਼ੀਏ ਦਾ ਪ੍ਰਬੰਧ ਕਰ ਸਕਦੇ ਹਾਂ।