ਸਥਾਈ ਤੌਰ 'ਤੇ ਕਿਰਾਏ 'ਤੇ ਦਿੱਤੀ

ਕਿਰਾਇਆ ਅਦਾ ਕਰਨਾ

ਤੁਸੀਂ ਆਪਣਾ ਕਿਰਾਇਆ ਹੇਠਾਂ ਲਿਖੇ ਤਰੀਕਿਆਂ ਨਾਲ ਅਦਾ ਕਰ ਸਕਦੇ ਹੋ:

  • ਆਪਣੇ ਬੈਂਕ ਜਾਂ ਬਿਲਡਿੰਗ ਸੋਸਾਇਟੀ ਖਾਤੇ ਤੋਂ ਡਾਇਰੈਕਟ ਡੈਬਿਟ ਦੁਆਰਾ: ਜੇ ਤੁਸੀਂ ਚਾਹੋਗੇ ਕਿ ਅਸੀਂ ਡਾਇਰੈਕਟ ਡੈਬਿਟ ਸਥਾਪਿਤ ਕਰੀਏ ਜਿੱਥੇ ਹਰ ਮਹੀਨੇ ਦੇ ਸ਼ੁਰੂ ਵਿੱਚ ਅਸੀਂ ਆਪਣੇ ਆਪ ਭੁਗਤਾਨ ਲੈ ਲੈਂਦੇ ਹਾਂ ਤਾਂ ਆਪਣੇ ਹਾਊਸਿੰਗ ਆਫ਼ਿਸਰ ਨਾਲ ਸੰਪਰਕ ਕਰੋ
  • ਕਿਸੇ ਪੋਸਟ ਆਫ਼ਿਸ ਵਿਖੇ: ਆਪਣੇ ਕਿਰਾਇਆ ਭੁਗਤਾਨ ਸਵਾਈਪ ਕਾਰਡ ਦੀ ਵਰਤੋਂ ਕਰੋ
  • ਆਨਲਾਈਨ: ਆਪਣੇ ਹਾਊਸਿੰਗ ਆਫ਼ਿਸਰ ਨੂੰ ਪੁੱਛੋ ਕਿ ਇਹ ਕਿਵੇਂ ਕਰਨਾ ਹੈ
  • ਕ੍ਰੈਡਿਟ ਜਾਂ ਡੈਬਿਟ ਕਾਰਡ ਦੁਆਰਾ: ਫ਼ੋਨ 'ਤੇ ਭੁਗਤਾਨ ਕਰਨ ਲਈ ਆਪਣੇ ਹਾਊਸਿੰਗ ਆਫ਼ਿਸਰ ਨਾਲ ਸੰਪਰਕ ਕਰੋ ਜਾਂ ਜਦੋਂ ਉਹ ਤੁਹਾਡੇ ਘਰ ਆਉਂਦੇ ਹਨ ਤਾਂ ਉਹਨਾਂ ਨੂੰ ਇਲੈਕਟ੍ਰੋਨਿਕ ਭੁਗਤਾਨ ਲੈਣ ਲਈ ਕਹੋ
  • ਚੈੱਕ ਦੁਆਰਾ: ਕਿਰਪਾ ਕਰਕੇ ਹਰੇਕ ਚੈਕ ਜਾਂ ਪੋਸਟ ਪੇਮੇਂਟ ਦੇ ਪਿੱਛੇ ਆਪਣਾ ਪਤਾ ਅਤੇ ਭੁਗਤਾਨ ਹਲਾਵਾ ਨੰਬਰ ਲਿਖੋ ਅਤੇ ਇਸ ਨੂੰ ਇਸ ਪਤੇ 'ਤੇ ਭੇਜ ਦਿਓ: Notting Hill Housing, 1 Butterwick, Rear of Metro Building, Hammersmith, London W6 8DL.

ਜੇ ਤੁਹਾਨੂੰ ਹਾਊਸਿੰਗ ਬੈਨਿਫ਼ਿਟ ਮਿਲਦਾ ਹੈ, ਤਾਂ ਤੁਸੀਂ ਆਮ ਤੌਰ 'ਤੇ ਆਪਣੇ ਸਥਾਨਕ ਕਾਉਂਸਿਲ ਦੁਆਰਾ ਇਹ ਸਿੱਧਾ ਸਾਨੂੰ ਦਿੱਤੇ ਜਾਣ ਦਾ ਪ੍ਰਬੰਧ ਕਰ ਸਕਦੇ ਹੋ।

ਕਿਸੇ ਮੁਰੰਮਤ ਦੀ ਰਿਪੋਰਟ ਕਰਨੀ

ਕਿਸੇ ਮੁਰੰਮਤ ਦੀ ਰਿਪੋਰਟ ਕਰਨ ਲਈ ਆਪਣੇ ਹਾਊਸਿੰਗ ਆਫ਼ਿਸਰ ਨਾਲ ਸੰਪਰਕ ਕਰੋ।

ਕੰਮਕਾਜੀ ਸਮਿਆਂ ਦੇ ਬਾਹਰ ਸੰਕਟਕਾਲੀ ਮੁਰੰਮਤ ਲਈ, 0845 603 0714 'ਤੇ ਫ਼ੋਨ ਕਰੋ।

ਗੈਸ ਸੁਰੱਖਿਆ

ਜੇ ਤੁਹਾਡੇ ਕੋਲ ਕੋਈ ਗੈਸ ਬੋਇਲਰ, ਕੁੱਕਰ ਜਾਂ ਉਪਕਰਣ ਹਨ, ਤਾਂ ਇਹ ਜ਼ਰੂਰੀ ਹੈ ਕਿ ਜਦੋਂ ਸਾਨੂੰ ਮੁਫ਼ਤ ਗੈਸ ਸੁਰੱਖਿਆ ਜਾਂਚ ਕਰਨ ਦੀ ਲੋੜ ਹੋਵੇ ਤਾਂ ਤੁਸੀਂ ਸਾਨੂੰ ਆਪਣੇ ਘਰ ਦੇ ਅੰਦਰ ਆਉਣ ਦਿਓ। ਤੁਹਾਨੂੰ ਸਮੇਂ ਅਤੇ ਮਿਤੀ ਦੇ ਨਾਲ ਇੱਕ ਪੱਤਰ ਮਿਲੇਗਾ।

ਜੇ ਤੁਸੀਂ ਮੁਫ਼ਤ ਗੈਸ ਸੁਰੱਖਿਆ ਜਾਂਚ ਦਾ ਪ੍ਰਬੰਧ ਕਰਨਾ ਚਾਹੁੰਦੇ ਹੋ, ਤਾਂ ਸਾਨੂੰ 020 8357 5151 'ਤੇ ਫ਼ੋਨ ਕਰੋ।

ਜੇ ਤੁਹਾਡੀ ਗੈਸ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਆਪਣੇ ਸਪਲਾਇਰ ਨੂੰ ਫ਼ੋਨ ਕਰੋ। ਜੇ ਉਹ ਮਦਦ ਨਹੀਂ ਕਰ ਸਕਦੇ ਹਨ ਤਾਂ ਆਪਣੇ ਹਾਊਸਿੰਗ ਆਫ਼ਿਸਰ ਨੂੰ ਫ਼ੋਨ ਕਰੋ।

ਜੇ ਗੈਸ ਦੀ ਬਦਬੂ ਆਉਂਦੀ ਹੈ

ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਗੈਸ ਦੀ ਬਦਬੂ ਆਉਂਦੀ ਹੈ ਤਾਂ ਤੁਰੰਤ ਨੈਸ਼ਨਲ ਗ੍ਰਿਡ ਨੂੰ 0800 111 999 'ਤੇ ਫ਼ੋਨ ਕਰੋ।

ਜੇ ਗੈਸ ਦੀ ਬਦਬੂ ਆਉਂਦੀ ਹੈ:

  • ਆਪਣੇ ਮੀਟਰ 'ਤੇ ਗੈਸ ਬੰਦ ਕਰ ਦਿਓ
  • ਸਾਰੀਆਂ ਖਿੜਕੀਆਂ ਖੋਲ੍ਹੋ
  • ਲਾਈਟਾਂ, ਉਪਕਰਣ ਜਾਂ ਦੂਜੀਆਂ ਬਿਜਲੀ ਨਾਲ ਚੱਲਣ ਵਾਲੀਆਂ ਚੀਜ਼ਾਂ ਨੂੰ ਚਾਲੂ ਜਾਂ ਬੰਦ ਨਾ ਕਰੋ
  • ਲਪਟਾਂ (ਮਾਚਿਸ ਜਾਂ ਸਿਗਰਟ ਲਾਈਟਰ) ਆਪਣੇ ਘਰ ਅੰਦਰ ਨਾ ਲਿਆਓ।

ਲੋਕਾਂ ਨਾਲ ਸਮੱਸਿਆ

ਜੇ ਤੁਹਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਾਂ ਤੁਸੀਂ ਘਰੇਲੂ ਹੁੰਦਾ ਦਾ ਸਾਹਮਣਾ ਕਰ ਰਹੇ ਹੋ ਤਾਂ ਸਾਨੂੰ 020 8357 5000 'ਤੇ ਫ਼ੋਨ ਕਰੋ।

ਜੇ ਤੁਹਾਡੀ ਕੋਈ ਸ਼ੋਰ ਦੀ ਸ਼ਿਕਾਇਤ ਹੈ ਜਾਂ ਤੁਹਾਡੀ ਆਪਣੇ ਗੁਆਂਢੀ ਨਾਲ ਬਹਿਸ ਹੋ ਜਾਂਦੀ ਹੈ, ਤਾਂ ਸਭ ਤੋਂ ਵਧੀਆ ਗੱਲ ਹੈ ਉਹਨਾਂ ਨਾਲ ਗੱਲ ਕਰਨੀ। ਜੇ ਇਸ ਨਾਲ ਗੱਲ ਨਹੀਂ ਬਣਦੀ ਤਾਂ ਆਪਣੇ ਹਾਊਸਿੰਗ ਆਫ਼ਿਸਰ ਨਾਲ ਸੰਪਰਕ ਕਰੋ।

ਘਰ ਬਦਲਣਾ

ਜੇ ਤੁਸੀਂ ਆਪਣਾ ਘਰ ਬਦਲਣਾ ਚਾਹੁੰਦੇ ਹੋ ਤਾਂ ਤੁਸੀਂ ਲੋਕੇਟਾ ਸੇਵਾ ਦੀ ਵਰਤੋਂ ਕਰਦੇ ਹੋਏ ਕਿਸੇ ਦੂਜੀ ਪ੍ਰਾਪਰਟੀ ਵਿੱਚ ਜਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਆਪਣੇ ਹਾਊਸਿੰਗ ਆਫ਼ਿਸਰ ਨਾਲ ਸੰਪਰਕ ਕਰੋ।

ਤੁਸੀਂ ਸਾਡੇ ਦੁਆਰਾ ਜਾਂ ਆਪਣੀ ਸਥਾਨਕ ਕਾਉਂਸਿਲ ਦੁਆਰਾ ਆਪਣੇ ਘਰ ਦੀ ਬਦਲੀ ਲਈ ਵੀ ਦਰਖਾਸਤ ਦੇ ਸਕਦੇ ਹੋ, ਤਾਂ ਕਈ ਵੈਬਸਾਈਟਾਂ 'ਤੇ ਆਪਣੇ ਘਰ ਦੀ ਆਪਸੀ-ਬਦਲੀ ਲਈ ਇਸ਼ਤਿਹਾਰ ਦੇ ਸਕਦੇ ਹੋ। ਵਧੇਰੇ ਜਾਣਕਾਰੀ ਲਈ ਆਪਣੇ ਹਾਉਸਿੰਗ ਆਫ਼ਿਸਰ ਨਾਲ ਸੰਪਰਕ ਕਰੋ।

ਵਧੇਰੇ ਜਾਣਕਾਰੀ

ਜੇ ਤੁਹਾਡੇ ਕੋਈ ਹੋਰ ਪ੍ਰਸ਼ਨ ਹਨ ਤਾਂ ਆਪਣੇ ਹਾਊਸਿੰਗ ਆਫ਼ਿਸਰ ਨਾਲ ਸੰਪਰਕ ਕਰੋ, ਸਾਡੇ ਆਫ਼ਿਸ ਨੂੰ 020 8357 5000 'ਤੇ ਫ਼ੋਨ ਕਰੋ ਜਾਂ ਇਸ ਪਤੇ 'ਤੇ ਈਮੇਲ ਕਰੋ: cst@nhhg.org.uk. ਜੇ ਲੋੜ ਹੋਵੇ ਤਾਂ ਅਸੀਂ ਦੁਭਾਸ਼ੀਏ ਦਾ ਪ੍ਰਬੰਧ ਕਰ ਸਕਦੇ ਹਾਂ।